搜索
热搜: music
门户 Culture Language view content

ਅਜ਼ਰਬਾਈਜਾਨ

2015-7-6 23:40| view publisher: amanda| views: 4358| wiki(57883.com) 0 : 0

description: ਅਜ਼ਰਬਾਈਜਾਨ, ਅਧਿਕਾਰਕ ਤੌਰ ਤੇ ਅਜ਼ਰਬਾਈਜਾਨ ਦਾ ਗਣਤੰਤਰ, ਪੱਛਮੀ ਏਸ਼ੀਆ ਅਤੇ ਪੂਰਬੀ ਯੂਰਪ ਦੇ ਚੌਰਾਹੇ ਤੇ ਵਸੇ ਕਾਕਸਸ ਖੇਤਰ ਦਾ ਸਭ ਤ ...
ਅਜ਼ਰਬਾਈਜਾਨ, ਅਧਿਕਾਰਕ ਤੌਰ ਤੇ ਅਜ਼ਰਬਾਈਜਾਨ ਦਾ ਗਣਤੰਤਰ, ਪੱਛਮੀ ਏਸ਼ੀਆ ਅਤੇ ਪੂਰਬੀ ਯੂਰਪ ਦੇ ਚੌਰਾਹੇ ਤੇ ਵਸੇ ਕਾਕਸਸ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹਦੀਆਂ ਹੱਦਾਂ ਪੂਰਬ ਵੱਲ ਕੈਸਪੀਅਨ ਸਾਗਰ, ਉੱਤਰ ਵੱਲ ਰੂਸ, ਉੱਤਰ-ਪੱਛਮ ਵੱਲ ਜਾਰਜੀਆ, ਪੱਛਮ ਵੱਲ ਅਰਮੀਨੀਆ ਅਤੇ ਦੱਖਣ ਵੱਲ ਇਰਾਨ ਨਾਲ ਲੱਗਦੀਆਂ ਹਨ। ਨਾਖਚੀਵਾਨ ਦਾ ਬਾਹਰੀ ਇਲਾਕਾ ਉੱਤਰ ਤੇ ਪੂਰਬ ਵੱਲ ਅਰਮੀਨੀਆ, ਦੱਖਣ ਤੇ ਪੱਛਮ ਵੱਲ ਇਰਾਨ ਨਾਲ ਘਿਰਿਆ ਹੋਇਆ ਹੈ ਅਤੇ ਉੱਤਰ-ਪੱਛਮ ਵੱਲ ਤੁਰਕੀ ਨਾਲ ਛੋਟੀ ਜਿਹੀ ਸਰਹੱਦ ਲੱਗਦੀ ਹੈ।

ਅਜ਼ਰਬਾਈਜਾਨ ਪੁਰਾਤਨ ਅਤੇ ਇਤਿਹਾਸਕ ਸੱਭਿਆਚਾਰਕ ਵਿਰਸੇ ਦਾ ਮਾਲਕ ਹੈ ਅਤੇ ਇਸਨੂੰ ਪਹਿਲਾ ਮੁਸਲਮਾਨ-ਬਹੁਮਤ ਦੇਸ਼, ਜਿਸ ਵਿੱਚ ਸਾਂਗ-ਘਰ, ਰੰਗਸ਼ਾਲਾ ਅਤੇ ਨਾਟਕ ਹੁੰਦੇ ਹਨ, ਦਾ ਨਿਆਰਾਪਨ ਹਾਸਲ ਹੈ। ਅਜ਼ਰਬਾਈਜਾਨ ਲੋਕਰਾਜੀ ਗਣਰਾਜ ਦੀ ਸਥਾਪਨਾ ੧੯੧੮ ਵਿੱਚ ਹੋਈ ਸੀ ਪਰ ੧੯੨੦ ਵਿੱਚ ਇਸਨੂੰ ਸੋਵੀਅਤ ਸੰਘ ਨਾਲ ਮਿਲਾ ਲਿਆ ਗਿਆ। ਅਜ਼ਰਬਾਈਜਾਨ ਨੂੰ ਮੁੜ ਸੁਤੰਤਰਤਾ ੧੯੯੧ ਵਿੱਚ ਮਿਲੀ। ਥੋੜ੍ਹੀ ਹੀ ਦੇਰ ਬਾਅਦ ਨਗੌਰਨੋ-ਕਾਰਾਬਾਖ ਜੰਗ ਦੇ ਦੌਰਾਨ ਗੁਆਂਢੀ ਦੇਸ਼ ਆਰਮੀਨੀਆ ਨੇ ਨਗੌਰਨੋ-ਕਾਰਾਬਾਖ, ਉਸਦੇ ਨਾਲ ਦੇ ਇਲਾਕੇ ਅਤੇ ਕਾਰਕੀ, ਯੁਖਾਰੀ ਆਸਕੀਪਾਰਾ, ਬਰਖ਼ੁਦਾਰਲੀ ਅਤੇ ਸੋਫ਼ੂਲੂ ਦੇ ਅੰਦਰੂਨੀ ਇਲਾਕਿਆਂ ਤੇ ਕਬਜਾ ਕਰ ਲਿਆ। ਨਗੌਰਨੋ-ਕਾਰਾਬਾਖ ਗਣਤੰਤਰ, ਜਿਹੜਾ ਕਿ ਨਗੌਰਨੋ-ਕਾਰਾਬਾਖ ਦੇ ਇਲਾਕੇ ਤੋਂ ਨਿਕਲਿਆ, ਅਜੇ ਤੀਕ ਵੀ ਕਿਸੇ ਮੁਲਕ ਵੱਲੋਂ ਸਫ਼ਾਰਤੀ ਤੌਰ ਤੇ ਮਾਨਤਾ-ਪ੍ਰਾਪਤ ਨਹੀਂ ਹੈ ਅਤੇ ਕਨੂੰਨੀ ਤੌਰ ਤੇ ਅਜ਼ਰਬਾਈਜਾਨ ਦਾ ਹਿੱਸਾ ਮੰਨਿਆ ਜਾਂਦਾ ਹੈ ਭਾਵੇਂ ਜੰਗ ਤੋਂ ਬਾਅਦ ਵਾਸਤਵਿਕ ਰੂਪ ਤੇ ਇਹ ਆਜ਼ਾਦ ਹੈ।

ਅਜ਼ਰਬਾਈਜਾਨ ਇੱਕ ਏਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਛੇ ਆਜ਼ਾਦ ਤੁਰਕ ਰਾਸ਼ਟਰਾਂ 'ਚੋਂ ਇੱਕ ਹੈ ਅਤੇ 'ਤੁਰਕ ਪਰਿਸ਼ਦ' ਤੇ 'ਤੁਰਕ ਕਲਾ ਅਤੇ ਸੱਭਿਆਚਾਰ ਦਾ ਸੰਯੁਕਤ ਪ੍ਰਸ਼ਾਸਨ' ਦਾ ਕਿਰਿਆਸ਼ੀਲ ਮੈਂਬਰ ਹੈ। ਇਸ ਦੇ ੧੫੮ ਦੇਸ਼ਾਂ ਨਾਲ ਸਫ਼ਾਰਤੀ ਸੰਬੰਧ ਹਨ ਅਤੇ ੩੮ ਅੰਤਰਰਾਸ਼ਟਰੀ ਸੰਗਠਨਾਂ ਦਾ ਮੈਂਬਰ ਹੈ। ਇਹ 'ਗੁਆਮ', 'ਆਜ਼ਾਦ ਮੁਲਕਾਂ ਦਾ ਰਾਸ਼ਟਰਮੰਡਲ' ਅਤੇ 'ਰਸਾਇਣਕ ਹਥਿਆਰਾਂ ਦੀ ਰੋਕ ਲਈ ਸੰਗਠਨ' ਦਾ ਸੰਸਥਾਪਨ ਮੈਂਬਰ ਹੈ। ੯ ਮਈ, ੨੦੦੬ ਵਿੱਚ ਅਜ਼ਰਬਾਈਜਾਨ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵੱਲੋਂ ਨਵੇਂ ਸਥਾਪਤ ਕੀਤੇ ਮਨੁੱਖੀ ਅਧਿਕਾਰ ਕੌਂਸਲ ਦਾ ਮੈਂਬਰ (ਕਾਰਜਕਾਲ ੧੯ ਜੂਨ,੨੦੦੬ ਨੂੰ ਸ਼ੁਰੂ ਹੋਇਆ ਸੀ) ਬਣਾਇਆ ਗਿਆ ਸੀ। ਦੇਸ਼ ਵਿੱਚ ਯੂਰਪੀ ਕਮਿਸ਼ਨ ਦਾ ਇੱਕ ਵਿਸ਼ੇਸ਼ ਦੂਤ ਮੌਜੂਦ ਹੈ ਅਤੇ ਇਹ ਦੇਸ਼ ਸੰਯੁਕਤ ਰਾਸ਼ਟਰ, ਯੂਰਪ ਦੇ ਕੌਂਸਲ, ਯੂਰਪ ਦੀ ਸੁਰੱਖਿਆ ਅਤੇ ਸਹਿਯੋਗ ਲਈ ਸੰਗਠਨ ਅਤੇ ਨਾਟੋ ਦੇ 'ਅਮਨ ਲਈ ਸਾਂਝੀਵਾਲਤਾ' ਪ੍ਰੋਗਰਾਮ ਦਾ ਵੀ ਮੈਂਬਰ ਹੈ। ਅਜ਼ਰਬਾਈਜਾਨ ਅੰਤਰਰਾਸ਼ਟਰੀ ਟੈਲੀਕਮਿਊਨੀਕੇਸ਼ਨ ਯੂਨੀਅਨ ਵਿਖੇ ਸੰਵਾਦ-ਦਾਤਾ ਦੇ ਰੂਪ ਵਿੱਚ ਹੈ ਅਤੇ ਨਾਨ-ਅਲਾਈਨਡ (ਨਿਰਪੱਖ) ਲਹਿਰ ਦਾ ਮੈਂਬਰ ਅਤੇ ਵਿਸ਼ਵ ਵਪਾਰ ਸੰਗਠਨ ਵਿਖੇ ਦਰਸ਼ਕ ਦੇ ਅਹੁਦੇ ਵਜੋਂ ਸ਼ਾਮਲ ਹੈ।

ਅਜ਼ਰਬਾਈਜਾਨ ਦਾ ਸੰਵਿਧਾਨ ਕੋਈ ਅਧਿਕਾਰਕ ਧਰਮ ਨਹੀਂ ਐਲਾਨਦਾ ਅਤੇ ਦੇਸ਼ ਦੀਆਂ ਪ੍ਰਮੁੱਖ ਸਿਆਸੀ ਤਾਕਤਾਂ ਵੀ ਧਰਮ-ਨਿਰਪੇਖ ਰਾਸ਼ਟਰਵਾਦੀ ਹਨ ਪਰ ਬਹੁਮਤ ਵਿੱਚ ਲੋਕ ਅਤੇ ਕੁਝ ਵਿਰੋਧੀ ਲਹਿਰਾਂ ਸ਼ੀਆ ਇਸਲਾਮ ਦਾ ਪਾਲਣ ਕਰਦੀਆਂ ਹਨ। ਹੋਰ ਪੂਰਬੀ ਯੂਰਪੀ ਮੁਲਕਾਂ ਅਤੇ ਰਾਸ਼ਟਰਮੰਡਲ ਦੇਸ਼ਾਂ ਦੇ ਮੁਕਾਬਲੇ ਅਜ਼ਰਬਾਈਜਾਨ ਨੇ ਮਨੁੱਖੀ ਵਿਕਾਸ, ਆਰਥਕ ਵਿਕਾਸ ਅਤੇ ਸਾਖਰਤਾ ਵਿੱਚ ਉੱਚਾ ਪੱਧਰ ਪ੍ਰਾਪਤ ਕੀਤਾ ਹੈ ਅਤੇ ਨਾਲ ਹੀ ਨਾਲ ਬੇਰੁਜ਼ਗਾਰੀ ਅਤੇ ਇਰਾਦਤਨ ਹੱਤਿਆ ਦੀਆਂ ਦਰਾਂ ਵੀ ਘਟੀਆਂ ਹਨ। ੧ ਜਨਵਰੀ, ੨੦੧੨ ਵਿੱਚ ਦੇਸ਼ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ ਦੋ-ਸਾਲਾ ਕਾਰਜਕਾਲ ਸੰਭਾਲਿਆ।
ਪ੍ਰਬੰਧਕੀ ਹਿੱਸੇ
ਅਜ਼ਰਬਾਈਜਾਨ ਦੇ ੧੦ ਪ੍ਰਬੰਧਕੀ ਹਿੱਸੇ

ਅਜ਼ਰਬਾਈਜਾਨ ੧੦ ਆਰਥਕ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ: ੬੬ ਰੇਔਨ (ਜ਼ਿਲ੍ਹੇ) ਅਤੇ ੭੭ ਸ਼ਹਿਰ ਜਿਹਨਾਂ 'ਚੋਂ ੧੧ ਸੰਘ ਦੇ ਸਿੱਧੇ ਪ੍ਰਸ਼ਾਸਨ ਹੇਠ ਹਨ।[੫]

ਅਜ਼ਰਬਾਈਜਾਨ ਵਿੱਚ ਨਾਖਚੀਵਾਨ ਦਾ ਸੁਤੰਤਰ ਸੰਘ ਵੀ ਹੈ। ਅਜ਼ਰਬਾਈਜਾਨ ਦਾ ਰਾਸ਼ਟਰਪਤੀ ਇਹਨਾਂ ਇਕਾਈਆਂ ਦੇ ਰਾਜਪਾਲਾਂ ਨੂੰ ਚੁਣਦਾ ਹੈ ਜਦਕਿ ਨਾਖਚੀਵਾਨ ਦੀ ਸਰਕਾਰ ਨੂੰ ਨਾਖਚੀਵਾਨ ਸੁਤੰਤਰ ਸੰਘ ਦੀ ਸੰਸਦ ਚੁਣਦੀ ਅਤੇ ਮਾਨਤਾ ਦਿੰਦੀ ਹੈ।

ਅਬਸ਼ੇਰੋਨ

    ਅਬਸ਼ੇਰੋਨ (Abşeron)
    ਬਾਕੂ (Bakı)
    ਖੀਜ਼ੀ (Xızı)
    ਸੁਮਕਾਈਤ (Sumqayıt)

ਅਰਾਨ

    ਅਘਜ਼ਾਬਾਦੀ (Ağcabədi)
    ਅਘਦਾਸ਼ (Ağdaş)
    ਬਰਦ (Bərdə)
    ਬੇਲਗਾਨ (Beyləqan)
    ਬਿਲਸੁਵਾਰ (Biləsuvar)
    ਗੋਇਚੇ (Göyçay)
    ਹਜੀਗਾਬੁਲ (Hacıqabul)
    ਇਮਿਸ਼ਲੀ (İmişli)
    ਕੁਰਦਮੀਰ (Kürdəmir)
    ਮਿੰਗਚੇਵੀਰ (Mingəçevir)
    ਨੇਫ਼ਤਚਾਲਾ (Neftçala)
    ਸਾਤਲੀ (Saatlı)
    ਸਬੀਰਾਬਾਦ (Sabirabad)
    ਸਲਿਆਨ (Salyan)
    ਸ਼ਿਰਵਾਨ (Şirvan)
    ਉਜਾਰ (Ucar)
    ਯੇਵਲਖ (Yevlax)
    ਯੇਵਲਖ (Yevlax)
    ਜ਼ਰਦਾਬ (Zərdab)

ਦਾਘਲਿਗ ਸ਼ਿਰਵਾਨ

    ਅਘਸੂ (Ağsu)
    ਕੋਬੂਸਤਾਨ (Qobustan)
    ਇਸਮਾਇਲੀ (İsmayıllı)
    ਸ਼ਮਾਖੀ (Şamaxı)

ਗੰਜ-ਗਜ਼ਾਖ

    ਅਘਸਤਾਫ਼ਾ (Ağstafa)
    ਦਾਸ਼ਕਸਨ (Daşkəsən)
    ਗਦਬਏ (Gədəbəy)
    ਗੰਜ (Gəncə)
    ਗਜ਼ਾਖ (Qazax)
    ਗੋਏਗੋਲ (Göygöl)
    ਗੋਰਾਂਬੋਈ (Goranboy)
    ਨਫ਼ਤਾਲਾਂ (Naftalan)
    ਸਾਮੁਖ (Samux)
    ਸ਼ਮਕੀਰ (Şəmkir)
    ਤੋਵੂਜ਼ (Tovuz)

ਗੂਬਾ-ਖ਼ਾਚਮਾਜ਼

    ਗੂਬਾ (Quba)
    ਗੁਸਾਰ (Qusar)
    ਖ਼ਾਚਮਾਜ਼ (Xaçmaz)
    ਸ਼ਾਬਰਾਨ (Şabran)
    ਸਿਯਜ਼ਨ (Siyəzən)

ਕਲਬਜਰ-ਲਾਚੀਂ

    ਗੁਬਦਲੀ (Qubadlı)
    ਕਲਬਜਰ (Kəlbəcər)
    ਲਾਚੀਂ (Laçın)
    ਜ਼ੰਗੀਲਾਂ (Zəngilan)

ਲੰਕਰਾਂ

    ਅਸਤਾਰਾ (Astara)
    ਜਲੀਲਾਬਾਦ (Cəlilabad)
    ਲੰਕਰਾਂ (Lənkəran)
    ਲੰਕਰਾਂ (Lənkəran)
    ਲੇਰੀਕ (Lerik)
    ਮਾਸਾਲੀ (Masallı)
    ਯਾਰਦਿਮਲੀ (Yardımlı)

ਨਾਖਚੀਵਾਨ

    ਬਾਬਕ (Babək)
    ਜੁਲਫ਼ਾ (Culfa)
    ਕੰਗਰਲੀ (Kəngərli)
    ਨਾਖਚੀਵਾਨ (Naxçıvan)
    ਓਰਦੂਬਾਦ (Ordubad)
    ਸਦਰਕ (Sədərək)
    ਸ਼ਾਹਬੂਜ਼ (Şahbuz)
    ਸ਼ਰੂਰ (Şərur)

ਸ਼ਕੀ-ਜ਼ਾਕਾਤਾਲਾ

    ਬਾਲਾਕਨ (Balakən)
    ਕਾਬਲਾ (Qəbələ)
    ਗਾਖ (Qax)
    ਓਘੁਜ਼ (Oğuz)
    ਸ਼ਕੀ (Şəki)
    ਸ਼ਕੀ (Şəki)
    ਜ਼ਾਕਾਤਾਲਾ (Zaqatala)

ਯੁਖਾਰੀ ਗਾਰਾਬਾਖ

    ਅਘਦਾਮ (Ağdam)
    ਫ਼ੁਜ਼ੂਲੀ (Füzuli)
    ਜਬਰਾਈਲ (Cəbrayıl)
    ਖ਼ਾਣਕੰਦੀ (Xankəndi)
    ਖ਼ੋਜਾਲੀ (Xocalı)
    ਖ਼ੋਜਾਵੰਦ (Xocavənd)
    ਸ਼ੂਸ਼ਾ (Şuşa)
    ਸ਼ੂਸ਼ਾ (Şuşa)
    ਤਰਤਰ (Tərtər)

ਨੋਟ: ਸੰਘ ਵੱਲੋਂ ਸਿੱਧੇ ਤੌਰ ਤੇ ਪ੍ਰਸ਼ਾਸਤ ਸ਼ਹਿਰ ਟੇਢੇ ਲਿਖੇ ਗਏ ਹਨ।

About us|Jobs|Help|Disclaimer|Advertising services|Contact us|Sign in|Website map|Search|

GMT+8, 2015-9-11 20:13 , Processed in 0.155017 second(s), 16 queries .

57883.com service for you! X3.1

返回顶部